ਵਿਆਹ ਕਰਵਾ ਕੇ 20 ਦਿਨ ਪਹਿਲਾਂ ਹੀ ਗਿਆ ਸੀ ਇਟਲੀ, ਗੋਰੇ ਦੀ ਲਾਪਰਵਾਹੀ ਨਾਲ ਵਾਪਰਿਆ ਭਾਣਾ |OneIndia Punjabi

2023-11-17 0

ਦੀਵਾਲੀ ਵਾਲੀ ਰਾਤ ਹੋਈ ਅਣਹੋਣੀ ਦਾ ਦਰਦ ਅਜੇ ਭਾਰਤੀ ਭੁੱਲੇ ਹੀ ਨਹੀਂ ਸੀ ਕਿ ਇਟਲੀ ਦੇ ਸ਼ਹਿਰ ਸਬਾਊਦੀਆ ਤੋਂ ਇੱਕ ਹੋਰ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆ ਗਈ | ਦੱਸਦਈਏ ਕਿ ਮ੍ਰਿਤਕ ਦੀ ਪਛਾਣ 35 ਸਾਲਾਂ ਰਾਕੇਸ਼ ਕੁਮਾਰ ਵਜੋਂ ਹੋਈ ਹੈ | ਜੋ ਕਿ ਪਿੰਡ ਭੰਗਲਾਂ ਮਹਿੰਦਪੁਰ ਤਹਿਸੀਲ ਨੰਗਲ ਡੈਮ ਦਾ ਰਹਿਣ ਵਾਲਾ ਸੀ | ਰਾਕੇਸ਼ ਕੁਮਾਰ ਸਵੇਰੇ ਸਾਈਕਲ 'ਤੇ ਕੰਮ 'ਤੇ ਜਾ ਰਿਹਾ ਸੀ ਕਿ ਮੀਲੀਆਰਾ ਨੰਬਰ 51 ਨੇੜੇ ਇਕ ਕਾਰ ਨੇ ਉਸਨੂੰ ਟੱਕਰ ਮਾਰ ਦਿੱਤੀ ਤੇ ਇਸ ਹਾਦਸੇ ਦੌਰਾਨ ਰਾਕੇਸ਼ ਕੁਮਾਰ ਗੰਭੀਰ ਰੂਪ 'ਚ ਜਖ਼ਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਕਾਰ ਨੂੰ ਇਟਾਲੀਅਨ ਬਜ਼ੁਰਗ ਚਲਾ ਰਿਹਾ ਸੀ ਜਿਹੜਾ ਕਿ ਲਾਤੀਨਾ ਵਾਲੇ ਪਾਸੇ ਤੋਂ ਤੇਰਾਚੀਨਾ ਵੱਲ ਜਾ ਰਿਹਾ ਸੀ। ਘਟਨਾ ਦੀ ਖ਼ਬਰ ਮਿਲਦਿਆਂ ਹੀ ਸਥਾਨਕ ਸੁੱਰਖਿਆ ਕਰਮਚਾਰੀ ਤੇ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ | ਜਿਨ੍ਹਾਂ ਨੇ ਤੁਰੰਤ ਐਂਬੂਲਸ ਰਾਹੀਂ ਗੰਭੀਰ ਜ਼ਖ਼ਮੀ ਰਾਕੇਸ਼ ਕੁਮਾਰ ਨੂੰ ਲਾਤੀਨਾ ਦੇ ਸਾਂਤਾ ਮਾਰੀਆ ਗੋਰੇਤੀ ਹਸਪਤਾਲ 'ਚ ਇਲਾਜ ਲਈ ਦਾਖਿਲ ਕਰਵਾਇਆ ।
.
He went to Italy 20 days ago after getting married, it happened due to the carelessness of the white man.
.
.
.
#italy #punjabnews #rakeshkumar
~PR.182~

Videos similaires